
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮਹਾਨ ਆਲਰਾਊਂਡਰ ਅਤੇ ਵਰਲਡ ਕੱਪ ਦੇ ਹੀਰੋ ਯੁਵਰਾਜ ਸਿੰਘ ਦੀ ਭੈਣ ਦੀ ਭਾਰਤੀ ਟੀਮ ਵਿੱਚ ਚੁਣੀ ਗਈ ਹੈ। ਦਰਅਸਲ, ਭਾਰਤ ਦੀ ਪੈਡਲ ਟੀਮ ਇਸ ਸਾਲ ਅਗਸਤ ਵਿੱਚ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ (APPC 2025) ਵਿੱਚ ਦੇਸ਼ ਦੀ ਅਗਵਾਈ ਕਰੇਗੀ।
ਇਸ ਟੂਰਨਾਮੈਂਟ ਵਿੱਚ ਸਾਬਕਾ ਭਾਰਤੀ ਕ੍ਰਿਕਟ ਤੇ ਵਰਲਡ ਕੱਪ ਹੀਰੋ ਯੁਵਰਾਜ ਸਿੰਘ ਦੀ ਭੈਣ ਅਮਰਜੋਤ ਕੌਰ ਬੁੰਦੇਲ ਸਣੇ ਦੇਸ਼ ਦੇ ਕਈ ਬੇਹਤਰੀਨ ਪੈਡਲ ਖਿਡਾਰੀ ਹਿੱਸਾ ਲੈਣਗੇ। ਇਸ ਸਬੰਧੀ ਅਮਰਜੋਤ ਕੌਰ ਵੱਲੋਂ ਖੁਦ ਵੀ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ ਹੈ। ਅਮਰਜੋਤ ਕੌਰ ਲਈ ਇਹ ਟੂਰਨਾਮੈਂਟ ਉਨ੍ਹਾਂ ਦੇ ਪੈਡਲ ਕਰੀਅਰ ਦਾ ਸਭ ਤੋਂ ਵੱਡਾ ਮੰਚ ਹੋਵੇਗਾ। ਖੁਦ ਐਮੀ ਨੇ ਇਸ ਮੌਕੇ ਨੂੰ ਆਪਣੇ ਖੇਡ ਸਫਰ ਦਾ ਇਕ ਨਾ ਯਕੀਨ ਹੋਣ ਵਾਲਾ ਪਲ ਦੱਸਿਆ ਹੈ।

ਭਾਰਤ ਦੀ ਪੈਡਲ ਟੀਮ ਅਗਸਤ 2025 ਵਿਚ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੋਣ ਵਾਲੇ ਏਸ਼ੀਆ ਪੈਸੀਫਿਕ ਪੈਡਲ ਕੱਪ ਵਿਚ ਹਿੱਸਾ ਲਵੇਗੀ। ਟੀਮ ਇੰਡੀਆ ਇਸ ਟੂਰਨਾਮੈਂਟ ਵਿੱਚ ਤਜਰਬੇਕਾਰ ਤੇ ਨਵੇਂ ਖਿਡਾਰੀਆਂ ਨਾਲ ਉਤਾਰ ਰਹੀ ਹੈ। ਸਾਰੇ ਖਿਡਾਰੀ ਸ਼ਾਨਦਾਰ, ਤੇਜ ਰੈਲੀ ਤੇ ਰਣਨੀਤਕ ਸਮੈਸ਼ ਲਈ ਜਾਣੇ ਜਾਂਦੇ ਹਨ। ਆਯੋਜਕਾਂ ਮੁਤਾਬਕ APPC-2025 ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਸਭ ਤੋਂ ਵੱਡਾ ਪੈਡਲ ਈਵੈਂਟ ਹੈ ਜਿਸ ਵਿੱਚ ਚੋਟੀ ਦੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਦੱਸ ਦੇਈਏ ਕਿ ਅਮਰਜੋਤ ਕੌਰ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੀ ਸੌਤੇਲੀ ਭੈਣ ਹੈ। ਉਹ ਯੋਗਰਾਜ ਸਿੰਘ ਤੇ ਉਨ੍ਹਾਂ ਦੀ ਦੂਜੀ ਪਤਨੀ ਨੀਨਾ ਬੁੰਦੇਲ ਦੀ ਧੀ ਹੈ। ਅਮਰਜੋਤ ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਵਿੱਚ ਰਹਿੰਦੀ ਹੈ ਅਤੇ ਟੈਨਿਸ ਵਿੱਚ ਕਰੀਅਰ ਬਣਾਉਣ ਦੀ ਦਿਸ਼ਾ ਵਿੱਚ ਅਗੇ ਵਧ ਰਹੀ ਹੈ। ਆਪਣੀ ਮਾਂ ਦੀ ਤਰ੍ਹਾਂ ਅਮਰਜੋਤ ਵੀ ਕਾਫੀ ਗਲੈਮਰਸ ਹੈ ਅਤੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਲਾ ਲੋਕਪ੍ਰਿਯ ਹੋ ਰਹੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਸਾਢੇ 32,000 ਤੋਂ ਵੱਧ ਫਾਲੋਅਰਸ ਹਨ। ਖੇਡ ਪ੍ਰਤੀ ਜਨੂੰਨ ਅਤੇ ਡਿਜੀਟਲ ਦੁਨੀਆ ਵਿਚ ਵਧਦੀ ਪਛਾਣ ਦੇ ਨਾਲ ਅਮਰਜੋਤ ਹੁਣ ਤੱਕ ਉਭਰਦੀ ਹੋਈ ਸ਼ਖਸੀਅਤ ਬਣ ਰਹੀ ਹੈ।