ਪੰਜਾਬ ਵਿਧਾਨ ਸਭਾ ਦੇ ਇੱਕ ਵਿਸ਼ੇਸ਼ ਸੈਸ਼ਨ ਵਿੱਚ, ਜੈਕਾਰਿਆਂ ਦੀ ਗੂੰਜ ਨਾਲ ਸਰਬਸੰਮਤੀ ਨਾਲ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਬਿੱਲ (2026) ਪਾਸ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਵੀ ਬਿੱਲ ਦਾ ਸਮਰਥਨ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਸਜ਼ਾ ਮੌਤ ਤੱਕ ਉਮਰ ਕੈਦ ਹੈ।
‘ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ-2026’ ਬਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ
- ਬੇਅਦਬੀ ਦੀਆਂ ਸਾਰੀਆਂ ਵੱਖੋ-ਵੱਖ ਪਰਿਭਾਸ਼ਾਵਾਂ ਬਿਲ ਵਿੱਚ ਸ਼ਾਮਲ
- DSP ਰੈਂਕ ਦਾ ਅਧਿਕਾਰੀ ਹੀ ਕਰ ਸਕੇਗਾ ਜਾਂਚ ਜੋ ਨਿਰਧਾਰਿਤ ਸਮੇਂ ‘ਚ ਮੁਕੰਮਲ ਹੋਵੇਗੀ
- 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਅਤੇ 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨੇ ਦੀ ਤਜਵੀਜ਼
- ਬੇਅਦਬੀ ਵਿੱਚ ਸਾਥ ਦੇਣ ਵਾਲ਼ਾ ਵੀ ਬਰਾਬਰ ਕਸੂਰਵਾਰ ਤੇ ਬਰਾਬਰ ਦੀ ਸਜ਼ਾ ਦੀ ਵਿਵਸਥਾ
- ਮਾਨਸਿਕ ਰੋਗੀ ਵਰਗੀਆਂ ਬਚਾਅ ਦਲੀਲਾਂ ਨਾਲ਼ ਨਜਿੱਠਣ ਦੀ ਵਿਵਸਥਾ, ਨਹੀਂ ਚੱਲਣਗੇ ਅਜਿਹੇ ਬਹਾਨੇ
