ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਨੇ ਭਰਤੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। BBMB ਨਿਯਮਾਂ 1974 ‘ਚ ਸੋਧ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਤਹਿਤ BBMB ਦੇ ਦੋ ਸਭ ਤੋਂ ਮਹੱਤਵਪੂਰਨ ਅਹੁਦਿਆਂ ‘ਤੇ ਹੁਣ ਪੰਜਾਬ ਅਤੇ ਹਰਿਆਣਾ ਦਾ ਇਕੱਲਾ ਅਧਿਕਾਰ ਨਹੀਂ ਰਹੇਗਾ। ਹੁਣ ਦੇਸ਼ ਭਰ ਤੋਂ ਕਿਧਰੋਂ ਵੀ ਅਧਿਕਾਰੀ ਅਪਲਾਈ ਕਰ ਸਕਣਗੇ।
ਬੀਬੀਐਮਬੀ ਨਿਯਮਾਂ, 1974 ਵਿੱਚ ਸੋਧ ਮੁਤਾਬਕ ਯੋਗਤਾ ਮਾਪਦੰਡ ਵਜੋਂ ਦੋ ਅਹਿਮ ਅਹੁਦਿਆਂ ਮੈਂਬਰ ਸਿੰਜਾਈ ਤੇ ਮੈਂਬਰ ਬਿਜਲੀ ਦੀ ਅਰਜ਼ੀ ਦੇਣ ਲਈ ਹੁਣ ਦੂਜੇ ਰਾਜਾਂ ਦੇ ਅਧਿਕਾਰੀ ਵੀ ਯੋਗਤਾ ਦੇ ਆਧਾਰ ‘ਤੇ ਨਿਯੁਕਤੀ ਪ੍ਰਾਪਤ ਕਰ ਸਕਦੇ ਹਨ। ਪੁਰਾਣੇ ਨਿਯਮਾਂ ਤਹਿਤ ਪੰਜਾਬ ਅਤੇ ਹਰਿਆਣਾ ਤੋਂ 1-1 ਅਧਿਕਾਰੀ ਹੋਣਾ ਲਾਜ਼ਮੀ ਸੀ ਜੋ ਹੁਣ ਮੌਜੂਦ ਨਹੀਂ ਰਹੇਗਾ।
