ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਗੀ ਹੋਏ ਸੰਸਦ ਮੈਬਰਾਂ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਮਨਮਰਜੀ ਨਹੀਂ ਚੱਲਦੀ ਅਤੇ ਇਹ ਲੋਕਤੰਤਰ ਦਾ ਮਜ਼ਾਕ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੀ ਗੱਦਾਰੀ ਨਹੀਂ ਚੱਲੇਗੀ ਅਤੇ ਰਾਘਵ ਚੱਢਾ 21 ਪਰਚਿਆਂ ਦੀ ਧਮਕੀ ਦੇ ਰਹੇ ਹਨ।
ਉਨ੍ਹਾਂ ਕਿਹਾ ਮੈਂ ਰਾਸ਼ਟਰਪਤੀ ਨੂੰ ਦੱਸਿਆ ਕਿ ਭਾਜਪਾ ਦੇ ਪੰਜਾਬ ਵਿੱਚ ਦੋ ਵਿਧਾਇਕ ਹਨ ਅਤੇ ਹੁਣ ਛੇ ਰਾਜ ਸਭਾ ਮੈਂਬਰ ਹਨ, ਜੋ ਕਿ ਸੰਵਿਧਾਨ ਦਾ ਮਜ਼ਾਕ ਹੈ। ਮੈਂ ਵਾਪਸ ਬੁਲਾਉਣ ਦਾ ਅਧਿਕਾਰ ਦੇਣ ਲਈ ਸੰਵਿਧਾਨਕ ਸੋਧ ਦੀ ਮੰਗ ਕੀਤੀ। ਮਾਨ ਸਵੇਰੇ ਤਿੰਨ ਵੋਲਵੋ ਬੱਸਾਂ ਵਿੱਚ 90 ਵਿਧਾਇਕਾਂ ਨਾਲ ਦਿੱਲੀ ਪਹੁੰਚੇ ਸਨ।
ਮੀਡੀਆ ਨਾਲ ਗੱਲ ਕਰਦੇ ਹੋਏ, ਸੀਐਮ ਮਾਨ ਨੇ ਚੱਢਾ ਦੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ, “ਕੀ ਤੁਸੀਂ ਸਾਨੂੰ 21 ਰਾਜਾਂ ਦੀ ਪੁਲਿਸ ਨਾਲ ਧਮਕੀ ਦੇ ਰਹੇ ਹੋ? ਸਾਡੇ ਵਿਰੁੱਧ 21 ਐਫਆਈਆਰ ਦਰਜ ਹੋਣਗੀਆਂ। ਨਿਸ਼ਾਨਾ ਬਣਾਏ ਜਾਣ ਬਾਰੇ, ਮਾਨ ਨੇ ਕਿਹਾ ਕਿ ਹਰ ਕਿਸੇ ਦੀ ਵਾਰੀ ਆਵੇਗੀ, ਪਰ ਸਭ ਕੁਝ ਕਾਨੂੰਨੀ ਤੌਰ ‘ਤੇ ਕੀਤਾ ਜਾਵੇਗਾ।”
ਉਨ੍ਹਾਂ ਕਿਹਾ ਕਿ ਪੰਜਾਬੀ ਆਕੜ ਨਹੀਂ ਸਹਿੰਦੇ। ਜੇਕਰ ਆਕੜ ਕੀਤੀ ਤਾਂ 5 ਗੁਣਾ ਵੱਧ ਤਾਕਤ ਨਾਲ ਜਵਾਬ ਦਵਾਂਗੇ। ਉਹਨਾ ਕਿਹਾ ਕਿ ਜੇਕਰ ਉਹ ਭਾਜਪਾ ਵਿੱਚ ਚਲੇਗੇ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।
