Seismograph with paper in action and earthquake - 3D Rendering
ਮੇਘਾਲਿਆ ਦੇ West Khasi Hills ਜ਼ਿਲ੍ਹੇ ਵਿੱਚ ਐਤਵਾਰ ਸਵੇਰੇ 2.8 ਤੀਬਰਤਾ ਦਾ ਹਲਕਾ ਭੂਚਾਲ ਦਰਜ ਕੀਤਾ ਗਿਆ। National Center for Seismology (NCS) ਦੇ ਅਨੁਸਾਰ ਭੂਚਾਲ ਸਵੇਰੇ 6:50 ਵਜੇ ਆਇਆ ਅਤੇ ਇਸ ਦਾ ਕੇਂਦਰ 10 ਕਿਲੋਮੀਟਰ ਡੂੰਘਾਈ ਵਿੱਚ ਸਥਿਤ ਸੀ। NCS ਵੱਲੋਂ ਜਾਰੀ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ West Khasi Hills ਖੇਤਰ ਵਿੱਚ ਸੀ, ਜਿੱਥੇ ਕੁਝ ਇਲਾਕਿਆਂ ਵਿੱਚ ਹਲਕੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ
ਮਾਹਿਰਾਂ ਦੇ ਅਨੁਸਾਰ ਮੇਘਾਲਿਆ ਅਤੇ ਪੂਰਾ ਉੱਤਰ-ਪੂਰਬੀ ਭਾਰਤ ਭੂਚਾਲ ਦੇ ਹਿਸਾਬ ਨਾਲ ਬਹੁਤ ਸੰਵੇਦਨਸ਼ੀਲ ਖੇਤਰ ਮੰਨਿਆ ਜਾਂਦਾ ਹੈ। ਇਹ ਇਲਾਕਾ Seismic Zone-V ਵਿੱਚ ਆਉਂਦਾ ਹੈ, ਜਿਸ ਕਾਰਨ ਇੱਥੇ ਸਮੇਂ-ਸਮੇਂ ‘ਤੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਭੂਚਾਲ ਦਰਜ ਹੁੰਦੇ ਰਹਿੰਦੇ ਹਨ। 1ਜ਼ਿਕਰਯੋਗ ਹੈ ਕਿ ਇਸ ਮਹੀਨੇ ਦੌਰਾਨ ਵੀ West Khasi Hills ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕਈ ਹਲਕੇ ਭੂਚਾਲ ਦਰਜ ਕੀਤੇ ਗਏ ਹਨ, ਜਿਸ ਕਾਰਨ ਵਿਗਿਆਨੀ ਖੇਤਰ ਦੀ ਭੂਗਰਭੀ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ।
