ਨਵੀਂ ਦਿੱਲੀ, 22 ਜੁਲਾਈ: ਰਾਸ਼ਟਰੀ ਰਾਜਧਾਨੀ ਵਿੱਚ ਚੱਲ ਰਹੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਦਿੱਲੀ ਦੇ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।
DMRC ਨੇ ਦੱਸਿਆ ਕਿ ਬੰਦ ਸਟੇਸ਼ਨਾਂ ‘ਤੇ ਫਿਲਹਾਲ ਟ੍ਰੇਨਾਂ ਨਹੀਂ ਰੁਕਣਗੀਆਂ। ਹਾਲਾਂਕਿ ਰਾਜੀਵ ਚੌਕ, ਮੰਡੀ ਹਾਊਸ ਅਤੇ ਕੇਂਦਰੀ ਸਕੱਤਰੇਤ ‘ਤੇ ਇੰਟਰਚੇਂਜ ਸਹੂਲਤ ਪਹਿਲਾਂ ਵਾਂਗ ਜਾਰੀ ਰਹੇਗੀ।
ਬੰਦ ਕੀਤੇ ਗਏ 16 ਮੈਟਰੋ ਸਟੇਸ਼ਨ
- ਲੋਕ ਕਲਿਆਣ ਮਾਰਗ
- ਰਾਜੀਵ ਚੌਕ
- ਪਟੇਲ ਚੌਕ
- ਰਾਮਕ੍ਰਿਸ਼ਣ ਆਸ਼ਰਮ ਮਾਰਗ
- ਬਾਰਾਖੰਭਾ ਰੋਡ
- ਸੁਪਰੀਮ ਕੋਰਟ
- ਸੇਵਾ ਤੀਰਥ
- ਜਨਪਥ
- ਮੰਡੀ ਹਾਊਸ
- ਕੇਂਦਰੀ ਸਕੱਤਰੇਤ
- ਆਈਟੀਓ
- ਦਿੱਲੀ ਗੇਟ
- ਇੰਦਰਪ੍ਰਸਥ
- ਖਾਨ ਮਾਰਕੀਟ
- ਜ਼ੋਰ ਬਾਗ਼
- ਸ਼ਿਵਾਜੀ ਸਟੇਡੀਅਮ
ਇਸ ਦੌਰਾਨ ਦਿੱਲੀ ਪੁਲਿਸ ਨੇ ਦੱਸਿਆ ਕਿ ਸੰਸਦ ਮਾਰਚ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 10 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਣਾਅ ਦੇ ਮੱਦੇਨਜ਼ਰ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।
