ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪੇਪਰ ਦਿੱਤੇ ਜਾਣ ਦੀ ਤਸਵੀਰ ਸਾਹਮਣੇ ਆਉਣ ‘ਤੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਪ੍ਰੀਖਿਆ ਹਾਲ ਵਿਚ ਕੈਮਰਾ ਪਹੁੰਚਣ ‘ਤੇ ਸਵਾਲ ਉਠਾਏ। ਦੱਸ ਦੇਈਏ ਕਿ ਚਰਨਜੀਤ ਚੰਨੀ ਪੰਜਾਬ ਯੂਨੀਵਰਸਿਟੀ ਬੀਤੇ ਦਿਨ ਪੇਪਰ ਦੇਣ ਗਏ ਸਨ, ਜਿਸ ਦੀ ਫੋਟੋ ਸਾਹਮਣੇ ਆਉਣ ‘ਤੇ ਵਿਵਾਦ ਛਿੜ ਗਿਆ ਹੈ। ਸਰਕਾਰੀਕਾਰਜਕਾਰੀ ਸ਼ਾਖਾ ਦੇ ਨਿਯਮਾਂ ਦੀ ਸਮੀਖਿਆ ਕਰਨਾ
ਆਪ ਆਗੂ ਨੇ ਕਿਹਾ ਕਿ ਪੇਪਰ ਦੌਰਾਨ Examination Hall ਅੰਦਰ ਕੈਮਰਾ ਕਿਵੇਂ ਪਹੁੰਚਿਆ? Panjab University ਦੇ ਨਿਯਮਾਂ ਮੁਤਾਬਕ ਪ੍ਰੀਖਿਆ ਹਾਲ ‘ਚ ਮੋਬਾਈਲ/ਕੈਮਰਾ ਲਿਜਾਣ ‘ਤੇ ਪਾਬੰਦੀ ਹੈ ਫਿਰ ਅੰਦਰੋਂ ਇਹ ਤਸਵੀਰ ਬਾਹਰ ਕਿਵੇਂ ਆਈ? ਉਨ੍ਹਾਂ ਕਿਹਾ ਕਿ ਆਮ ਵਿਦਿਆਰਥੀ ਲਈ ਨਿਯਮ ਵੱਖਰੇ ਤੇ VIPs ਲਈ ਵੱਖਰੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਜਵਾਬ ਦੇਵੇ ਕਿ ਨਿਯਮ ਸਭ ਲਈ ਬਰਾਬਰ ਹਨ ਜਾਂ ਨਹੀਂ?
ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀਰਵਾਰ ਨੂੰ ਆਪਣੀ ਪੇਪਰ ਦੇਣ ਲਈ ਪੰਜਾਬ ਯੂਨੀਵਰਸਿਟੀ (ਪੀਯੂ) ਪਹੁੰਚੇ। ਚੰਨੀ ਲੋਕ ਪ੍ਰਸ਼ਾਸਨ ਵਿੱਚ ਐਮਏ ਕਰ ਰਹੇ ਹਨ। ਉਨ੍ਹਾਂ ਦਾ ਪੇਪਰ ਦੁਪਹਿਰ 12:30 ਵਜੇ ਹੋਣੀ ਸੀ। ਉਨ੍ਹਾਂ ਨੂੰ ਪੇਪਰ ਦੇਣ ਤੋਂ ਬਾਅਦ ਪ੍ਰੀਖਿਆ ਹਾਲ ਤੋਂ ਬਾਹਰ ਜਾਂਦੇ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਉਹ ਉਸ ਰਾਤ ਸਿਰਫ਼ ਤਿੰਨ ਘੰਟੇ ਸੁੱਤੇ ਸੀ। ਬੁੱਧਵਾਰ ਰਾਤ 2 ਵਜੇ ਤੱਕ ਪੜ੍ਹੇ। ਫਿਰ ਉਹ ਵੀਰਵਾਰ ਸਵੇਰੇ 5 ਵਜੇ ਉੱਠੇ ਅਤੇ ਐਗਜ਼ਾਮ ਸੈਂਟਰ ਦੀ ਤਿਆਰੀ ਕਰਨ ਲੱਗ ਪਏ।
ਇਸੇ ਵਿਚਾਲੇ ਪ੍ਰੀਖਿਆ ਹਾਲ ਤੋਂ ਚੰਨੀ ਦੀਆਂ ਫੋਟੋਆਂ ਸਾਹਮਣੇ ਆਈਆਂ, ਜਿਸ ਵਿੱਚ ਉਹ ਵਿਦਿਆਰਥੀਆਂ ਵਿਚਕਾਰ ਆਪਣਾ ਪੇਪਰ ਦਿੰਦੇ ਨਜ਼ਰ ਆ ਰਹੇ ਸਨ। ਚੰਨੀ ਦੀ ਸੁਰੱਖਿਆ ਸਮੇਤ ਹੋਰ ਸਟਾਫ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਰੱਖਿਆ ਗਿਆ ਸੀ
