ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਅੱਜ ਪੰਜਾਬ ਭਰ ਵਿੱਚ ਯੂ.ਜੀ. ਮੈਡੀਕਲ (ਐੱਮ.ਬੀ.ਬੀ.ਐੱਸ.) ਅਤੇ ਡੈਂਟਲ (ਬੀ.ਡੀ.ਐੱਸ.) ਕੋਰਸਾਂ ਵਿੱਚ ਦਾਖ਼ਲਿਆਂ ਲਈ ਆਨਲਾਈਨ ਕਾਉਂਸਲਿੰਗ ਦੇ ਤੀਜੇ ਗੇੜ ਲਈ ਵਿਸਤ੍ਰਿਤ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ ਹੈ।
ਪਹਿਲੇ ਜਾਂ ਦੂਜੇ ਗੇੜ ਵਿੱਚ ਅਲਾਟ ਕੀਤੀਆਂ ਗਈਆਂ ਸੀਟਾਂ ਨੂੰ ਛੱਡਣ ਜਾਂ ਅਸਤੀਫ਼ਾ ਦੇਣ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਆਪਣੀ ਸੁਰੱਖਿਆ ਜਮ੍ਹਾਂ ਰਕਮ (ਸਿਕਿਓਰਿਟੀ ਡਿਪਾਜ਼ਿਟ) ਜ਼ਬਤ ਕੀਤੇ ਜਾਣ ਦੇ ਅਧੀਨ 28 ਸਤੰਬਰ ਨੂੰ ਦੁਪਹਿਰ 2:00 ਵਜੇ ਤੱਕ ਅਜਿਹਾ ਕਰ ਸਕਦੇ ਹਨ।
