ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਕਾਰਨ ਅੰਮ੍ਰਿਤਸਰ-ਨਵੀਂ ਦਿੱਲੀ ਰੂਟ ਸਮੇਤ ਵੱਖ-ਵੱਖ ਰੂਟਾਂ ‘ਤੇ ਰੇਲ ਆਵਾਜਾਈ ’ਚ ਵਿਘਨ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਟ੍ਰੇਨ ਨੰਬਰ (12542/41) ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋਣ ਵਾਲੀ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਤੇ (12412/11) ਅੰਮ੍ਰਿਤਸਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ, (14505/06) ਦੁਪਹਿਰ 2 ਵਜੇ ਰਵਾਨਾ ਹੋਣ ਵਾਲੀ ਨੰਗਲ ਡੈਮ ਐਕਸਪ੍ਰੈੱਸ, (05735) ਅੰਮ੍ਰਿਤਸਰ-ਕਟਿਹਾਰ ਫੈਸਟੀਵਲ ਸਪੈਸ਼ਲ 1.25 ਵਜੇ ਰਵਾਨਾ ਹੋਣ ਵਾਲੀ ਤੇ (74661/62) ਅੰਮ੍ਰਿਤਸਰ-ਅਟਾਰੀ ਡੀਐੱਮਯੂ ਸਵੇਰੇ 7.30 ਵਜੇ ਰਵਾਨਾ ਹੋਣ ਵਾਲੀ ਰੱਦ ਕਰ ਦਿੱਤੀ ਗਈ। (64552/51) ਲੁਧਿਆਣਾ-ਛੇੜਤਾ ਪੈਸੇਂਜਰ ਤੇ (74653/54) ਵੇਰਕਾ-ਡੇਰਾ ਬਾਬਾ ਨਾਨਕ ਡੈਮ ਅੰਮ੍ਰਿਤਸਰ ਤੋਂ ਰੱਦ ਕਰ ਦਿੱਤੇ ਗਏ। (64552/51) ਲੁਧਿਆਣਾ-ਛੇਹਰਟਾ ਪੈਸੰਜਰ ਜੰਡਿਆਲਾ ਪਹੁੰਚਿਆ ਤੇ ਰਵਾਨਾ ਹੋਇਆ ਅਤੇ (74653/54) ਵੇਰਕਾ-ਡੇਰਾ ਬਾਬਾ ਨਾਨਕ ਡੀਐੱਮਯੂ ਵੇਰਕਾ ਪਹੁੰਚਿਆ ਤੇ ਰਵਾਨਾ ਹੋਇਆ। ਅਗਲੇ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਯਾਤਰੀਆਂ ਦੀਆਂ ਮੁਸ਼ਕਲਾਂ ਦੁੱਗਣੀਆਂ ਹੋਣਗੀਆਂ। ਇਨ੍ਹਾਂ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਜਾਣ ਵਾਲੀਆਂ ਕੁੱਲ 10 ਰੇਲਗੱਡੀਆਂ ਰੱਦ ਕੀਤੀਆਂ ਜਾਣਗੀਆਂ ਤੇ ਛੇ ਰੂਟ ਬਦਲ ਕੇ ਚਲਾਉਣਗੀਆਂ। ਇਹ ਸਥਿਤੀ ਯਾਤਰੀਆਂ ਨੂੰ ਆਪਣੀਆਂ ਬੁਕਿੰਗਾਂ ਰੱਦ ਕਰਨ ਲਈ ਮਜਬੂਰ ਕਰ ਰਹੀ ਹੈ, ਜਿਸ ਕਾਰਨ ਹੋਰ ਰੇਲਗੱਡੀਆਂ ‘ਤੇ ਭੀੜ ਵਧ ਰਹੀ ਹੈ ਤੇ ਉਡੀਕ ਸੂਚੀਆਂ ਲੰਬੀਆਂ ਹੋ ਰਹੀਆਂ ਹਨ।
