ਕਾਲਜਾਂ ਵਿੱਚ ਆਲ ਇੰਡੀਆ ਕੋਟਾ (ਏ.ਆਈ.ਕਿਊ.) ਸੀਟਾਂ ’ਤੇ ਜਾਣ ਕਾਰਨ 26 ਹੋਰ ਮੈਡੀਕਲ ਅਤੇ ਡੈਂਟਲ ਸੀਟਾਂ ਖਾਲੀ ਹੋ ਗਈਆਂ ਹਨ, ਜਿਸ ਨਾਲ ਕੁੱਲ ਗਿਣਤੀ 808 ਤੋਂ ਵਧ ਕੇ 834 ਹੋ ਗਈ ਹੈ।
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਅੱਜ ਸ਼ਾਮ ਜਾਰੀ ਕੀਤੇ ਗਏ ਤੀਜੇ ਗੇੜ ਦੇ ਸੀਟ ਮੈਟਰਿਕਸ ਅਨੁਸਾਰ ਖਾਲੀ ਪਈਆਂ ਸੀਟਾਂ ਵਿੱਚੋਂ 322 ਐੱਮ.ਬੀ.ਬੀ.ਐੱਸ. ਅਤੇ 512 ਬੀ.ਡੀ.ਐੱਸ. ਦੀਆਂ ਹਨ। ਐੱਨ.ਆਰ.ਆਈ. ਕੋਟੇ ਵਿੱਚ ਸਭ ਤੋਂ ਵੱਧ 175 ਐੱਮ.ਬੀ.ਬੀ.ਐੱਸ. ਅਤੇ 214 ਬੀ.ਡੀ.ਐੱਸ. ਭਾਵ ਕੁੱਲ 389 ਸੀਟਾਂ ਖਾਲੀ ਹਨ। ਜੋ ਕਿ ਕੁੱਲ ਸੀਟਾਂ ਦਾ ਲਗਪਗ 47 ਫੀਸਦੀ ਹੈ।
ਸੁਸਾਇਟੀ ਜਾਂ ਅਨੁਸੂਚਿਤ ਜਾਤੀ (ਐੱਸ.ਸੀ.) ਕੋਟੇ ਵਿੱਚ ਬੀ.ਡੀ.ਐੱਸ. ਦੀਆਂ 119 ਅਤੇ ਐੱਮ.ਬੀ.ਬੀ.ਐੱਸ. ਦੀਆਂ ਸਿਰਫ਼ 14 ਸੀਟਾਂ ਖਾਲੀ ਹਨ। ਓਪਨ ਵਰਗ ਵਿੱਚ ਐੱਮ.ਬੀ.ਬੀ.ਐੱਸ. ਦੀਆਂ 30 ਅਤੇ ਬੀ.ਡੀ.ਐੱਸ. ਦੀਆਂ 12 ਸੀਟਾਂ ਖਾਲੀ ਹਨ, ਜਦਕਿ ਪੀ.ਡਬਲਯੂ.ਡੀ. (ਅੰਗਹੀਣ) ਕੋਟੇ ਵਿੱਚ 59 ਐੱਮ.ਬੀ.ਬੀ.ਐੱਸ. ਅਤੇ 70 ਬੀ.ਡੀ.ਐੱਸ. ਸਲਾਟ ਖਾਲੀ ਪਏ ਹਨ।
