ਮੰਗਲਵਾਰ, 20 ਅਕਤੂਬਰ 2026 ਨੂੰ ਦੁਸਹਿਰੇ (Dusshera) ਦੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਸੋਨੇ (gold) ਦੇ ਭਾਅ ਹੇਠਾਂ ਆਏ। ਨਿਵੇਸ਼ਕ ਅਮਰੀਕੀ ਫੈਡਰਲ ਰਿਜ਼ਰਵ ਦੀ ਆਉਣ ਵਾਲੀ ਮੁਦਰਾ ਨੀਤੀ ਅਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਹ ਵਿਆਜ ਦਰਾਂ ਦੀ ਭਵਿੱਖੀ ਦਿਸ਼ਾ ਬਾਰੇ ਸੁਰਾਗ ਪ੍ਰਦਾਨ ਕਰ ਸਕਦੇ ਹਨ, ਜਿਸਦਾ ਸੋਨੇ ਦੀਆਂ ਕੀਮਤਾਂ ‘ਤੇ ਵੀ ਅਸਰ ਪੈ ਸਕਦਾ ਹੈ।
ਗਲੋਬਲ ਬਾਜ਼ਾਰ ਵਿੱਚ ਕੀ ਹੈ ਕੀਮਤ?
ਅੰਤਰਰਾਸ਼ਟਰੀ ਕਮੋਡਿਟੀ ਬਾਜ਼ਾਰ ਕੋਮੈਕਸ (COMEX) ‘ਤੇ ਮੰਗਲਵਾਰ ਸਵੇਰੇ ਸੋਨੇ ਅਤੇ ਚਾਂਦੀ, ਦੋਵਾਂ ਦੇ ਭਾਅ ਵਿੱਚ ਗਿਰਾਵਟ ਦੇਖੀ ਗਈ ਸੀ ਪਰ ਸਮੇਂ ਦੇ ਨਾਲ ਕੀਮਤਾਂ ਵਿੱਚ ਸੁਧਾਰ (ਰਿਕਵਰੀ) ਵੀ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ Comex ‘ਤੇ ਲਗਭਗ 9 ਵਜੇ ਸੋਨਾ 0.08% ਚੜ੍ਹ ਕੇ 4.163 ਡਾਲਰ ਪ੍ਰਤੀ ਔਂਸ ‘ਤੇ ਟਰੇਡ ਕਰ ਰਿਹਾ ਹੈ ਅਤੇ ਉੱਥੇ ਹੀ ਚਾਂਦੀ ਵਿੱਚ 0.54% ਦੀ ਤੇਜ਼ੀ ਦੇਖੀ ਗਈ ਅਤੇ ਇਹ 57.585 ਡਾਲਰ ‘ਤੇ ਟਰੇਡ ਕਰਦੀ ਨਜ਼ਰ ਆਈ।
