ਭਾਰਤੀ ਟੀਮ ਨਿਊਜ਼ੀਲੈਂਡ ਖਿਲਾਫ 5ਵਾਂ ਟੀ-20 ਮੁਕਾਬਲਾ 7 ਵਿਕਟਾਂ ਨਾਲ ਹਾਰ ਗਈ ਹੈ। ਹਾਲਾਂਕਿ ਟੀਮ ਇੰਡੀਆ ਨੇ ਸੀਰੀਜ 3-2 ਤੋਂ ਆਪਣੇ ਨਾਂ ਕੀਤੀ। ਹੈਮਿਲਟਨ ਵਿਚ ਕੀਵੀ ਟੀਮ ਨੇ 192 ਦੌੜਾਂ ਦਾ ਟੀਚਾ 3 ਵਕਟਾਂ ਵਿਚ ਗੁਆ ਕੇ 18ਵੇਂ ਓਵਰ ਵਿਚ ਚੇਜ ਕਰ ਲਿਆ। ਨਕਸ਼ੇਖਰੀਦੋ
ਟਿਮ ਸਾਈਫਰਟ ਨੇ 50 ਗੇਂਦਾਂ ‘ਤੇ 93 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ ਨਾਟਆਊਟ 65 ਦੌੜਾਂ ਦੀ ਪਾਰੀ ਖੇਡੀ। ਭਾਰਤ ਤੋਂ ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ ਤੇ ਨਿਤਿਸ਼ ਰੈਡੀ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ 20 ਓਵਰਾਂ ਵਿਚ 8 ਵਿਕਟਾਂ ਗੁਆ ਕੇ 191 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 32 ਗੇਂਦਾਂ ‘ਤੇ 61 ਦੌੜਾਂ ਬਣਾਈਆਂ ਸਨ। ਕਪਤਾਨ ਸ਼੍ਰੇਅਸ ਅਈਅਰ ਨੇ 23 ਗੇਂਦਾਂ ਨੇ 50 ਦੌੜਾਂ ਦੀ ਪਾਰੀ ਖੇਡੀ।
ਸ਼੍ਰੇਅਸ ਪਹਿਲੀ ਵਾਰ ਇਸ ਸੀਰੀਜ ਵਿਚ ਟੌਸ ਹਾਰੇ ਤੇ ਮਿਚੇਲ ਸੈਂਟਨਰ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 8 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਇਕ ਸਮੇਂ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਤਾਂ ਉਦੋਂ ਲੱਗ ਰਿਹਾ ਸੀ ਕਿ ਭਾਰਤ 200 ਦੇ ਪਾਰ ਸਕੋਰ ਬਣਾਏਗਾ ਪਰ 21 ਦੌੜਾਂ ਬਣਾਉਣ ਵਿਚ ਤਿੰਨ ਵਿਕਟ ਗੁਆਉਣ ਨਾਲ ਭਾਰਤ 200 ਦੇ ਪਾਰ ਨਹੀਂ ਪਹੁੰਚ ਸਕਿਆ। ਕੀਵੀਆਂ ਨੇ ਕਈ ਕੈਚ ਛੱਡੇ ਤੇ ਫੀਲਡਿੰਗ ਖਰਾਬ ਰਹੀ। ਈਸ਼ਾਨ ਤੇ ਸ਼੍ਰੇਅਸ ਤੋਂ ਇਲਾਵਾ ਨਮਨ ਧੀਰ ਨੇ 23 ਗੇਂਦਾਂ ਵਿਚ ਚਾਰ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਦੂਜੇ ਪਾਸੇ ਨਿਤੀਸ਼ ਰੈੱਡੀ ਨੇ 17 ਗੇਂਦਾਂ ਵਿਚ 22 ਦੌੜਾਂ ਬਣਾਈਆਂ। ਅਭਿਸ਼ੇਕ ਤੇ ਸੰਜੇ ਇਕ-ਇਕ ਦੌੜ ਹੀ ਬਣਾ ਸਕੇ। ਤਿਲਕ ਵਰਮਾ ਤੇ ਭੁਵਨੇਸ਼ਵਰ ਨੇ ਨੇ 6 ਦੌੜਾਂ ਬਣਾਈਆਂ।
