ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ 2026 ਦਾ ਖਿਤਾਬ ਜਿੱਤ ਲਿਆ ਹੈ। ਵੀਰਵਾਰ ਨੂੰ ਮੋਹਾਲੀ ਵਿਚ ਖੇਡੇ ਗਏ ਫਾਈਨਲ ਵਿਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਭਾਰਤੀ ਟੀਮ 6ਵੀਂ ਵਾਰ ਇਸ ਟੂਰਨਾਮੈਂਟ ਦੀ ਚੈਂਪੀਅਨ ਬਣੀ। ਨਾਲ ਹੀ ਉਸ ਨੇ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਿਆ। ਭਾਰਤ ਨੇ ਇਸ ਤੋਂ ਪਹਿਲਾਂ 2023 ਤੇ 2024 ਵਿਚ ਵੀ ਇਹ ਟਰਾਫੀ ਜਿੱਤੀ ਸੀ।
ਫਾਈਨਲ ਵਿਚ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਜਾਪਾਨ ਨੇ ਤੀਜੇ ਮਿੰਟ ਵਿਚ ਗੋਲ ਕਰਕੇ ਬੜ੍ਹਤ ਬਣਾ ਲਈ। ਤੀਜੇ ਕੁਆਰਟਰ ਦੇ ਆਖਰੀ ਵਿਚ ਸ਼ਿਲਾਨੰਦ ਲਾਕੜਾ ਨੇ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਇਸ ਦੇ ਬਾਅਦ ਆਖਰੀ 15 ਮਿੰਟ ਵਿਚ ਭਾਰਤੀ ਖਿਡਾਰੀਆਂ ਨੇ ਤਿੰਨ ਗੋਲ ਕਰਕੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਮੈਚ ਸ਼ਰੂ ਹੋਣ ਦੇ ਤੀਜੇ ਮਿੰਟ ਦੇ ਕਾਜੁਮਾਸਾ ਮਾਤਸੁਮੋਤੋ ਨੇ ਰਿਵਰਸ ਹਿਟ ਨਾਲ ਫੀਲਡ ਗੋਲ ਕੀਤਾ। ਭਾਰਤ ਨੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਾਪਾਨ ਦਾ ਡਿਫੈਂਸ ਕਾਫੀ ਮਜ਼ਬੂਤ ਰਿਹਾ। ਦੂਜੇ ਕੁਆਰਟਰ ਵਿਚ ਵੀ ਜਾਪਾਨ ਨੇ ਭਾਰਤੀ ਖਿਡਾਰੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ। ਹਾਫ ਟਾਈਮ ਤੱਕ ਜਾਪਾਨ 1-0 ਨਾਲ ਅੱਗੇ ਸੀ।
42ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਹਰਮਨਪ੍ਰੀਤ ਦਾ ਫਲਿਕ ਜਾਪਾਨੀ ਗੋਲਕੀਪਰ ਨੇ ਰੋਕ ਦਿੱਤਾ। ਇਸ ਦੇ ਬਾਅਦ ਆਦਿਤਯ ਲਾਲਾਗੇ ਨੇ ਸ਼ਿਲਾਨੰਦ ਲਾਕੜਾ ਨੂੰ ਪਾਸ ਦਿੱਤਾ। ਸ਼ਿਲਾਨੰਦ ਨੇ ਨੇੜੇ ਤੋਂ ਗੇਂਦ ਨੂੰ ਗੋਲਪੋਸਟ ਵਿਚ ਪਹੁੰਚਾ ਕੇ ਸਕੋਰ 1-1 ਕਰ ਦਿੱਤਾ। 48ਵੇਂ ਮਿੰਟ ਵਿਚ ਹਾਰਦਿਕ ਨੇ ਦਿਲਪ੍ਰੀਤ ਸਿੰਘ ਨੂੰ ਪਾਸ ਦਿੱਤਾ। ਦਿਲਪ੍ਰੀਤ ਨੇ ਗੋਲਕੀਪਰ ਤੋਂ ਰਿਸਰਵ ਹਿਟ ਨਾਲ ਗੋਲ ਕਰ ਦਿੱਤਾ। ਭਾਰਤ ਪਹਿਲੀ ਵਾਰ 2-1 ਨਾਲ ਅੱਗੇ ਹੋ ਗਿਆ। 53ਵੇਂ ਮਿੰਟ ਵਿਚ ਜੁਗਰਾਜ ਸਿੰਘ ਨੇ ਤੇਜ ਡ੍ਰੈਗ ਫਲਿਕ ਲਗਾ ਕੇ ਗੋਲ ਕਰ ਦਿੱਤਾ। ਇਸ ਦੇ ਠੀਕ ਇਕ ਮਿੰਟ ਬਾਅਦ ਭਾਰਤ ਨੇ ਚੌਥਾ ਗੋਲ ਕਰ ਦਿੱਤਾ। ਵਿਵੇਕ ਨੇ ਗੋਲ ਕੀਤਾ।
