ਅਕਸਰ ਅਸੀਂ ਆਫਿਸ ਵਿੱਚ ਗਰਮਾ-ਗਰਮ ਚਾਹ, ਜੋ ਪਲਾਸਟਿਕ ਦੇ ਕੱਪ ਵਿੱਚ ਪੀਂਦੇ ਹਾਂ ਇਹ ਸਿਹਤ ਦੇ ਲਿਹਾਜ਼ ਨਾਲ ਖਤਰੇ ਦਾ ਕਾਰਨ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਗਰਮ ਚਾਹ ਜਦੋਂ ਘੱਟ ਕੁਆਲਿਟੀ ਵਾਲੇ ਪਲਾਸਟਿਕ ਦੇ ਕੱਪ ਵਿਚ ਪਾਈ ਜਾਂਦੀ ਹੈ ਤਾਂ ਇਹ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਮਾਹਿਰਾਂ ਮੁਤਾਬਕ ਜਦੋਂ 60 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਾਲੀ ਚਾਹ ਘੱਟ ਗੁਣਵੱਤਾ ਵਾਲੇ ਪਲਾਸਟਿਕ ਵਿਚ ਪਾਈ ਜਾਂਦੀ ਹੈ ਤਾਂ ਇਨ੍ਹਾਂ ਵਿਚ ਫਥੈਲੇਟਸ, ਬਿਸਫੇਨਾਲ ਏ ਤੇ ਸਟਾਈਰਿਨ ਵਰਗੇ ਕੈਮੀਕਲ ਸ਼ਾਮਲ ਹੋ ਸਕਦੇ ਹਨ। ਇਹ ਰਸਾਇਣ ਸਰੀਰ ਦੇ ਹਾਰਮੋਨ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਖਾਸ ਤੌਰ ‘ਤੇ ਜੇਕਰ ਕੋਈ ਵਿਅਕਤੀ ਦਿਨ ਵਿਚ ਕਈ ਵਾਰ ਇੰਝ ਹੀ ਚਾਹ ਪੀਂਦਾ ਹੈ ਤਾਂ ਘੱਟ ਮਾਤਰਾ ਵਿਚ ਵੀ ਲਗਾਤਾਰ ਸੰਪਰਕ ਸਰੀਰ ‘ਤੇ ਅਸਰ ਪਾ ਸਕਦਾ ਹੈ।
ਡਾਕਟਰ ਮੁਤਾਬਕ ਇਹ ਰਸਾਇਣ ਐਂਡੋਕ੍ਰਾਈਮ ਡਿਸਰਪਟਸ’ ਦੀ ਤਰ੍ਹਾਂ ਕੰਮ ਕਰਦੇ ਹਨ। ਯਾਨੀ ਇਹ ਸਰੀਰ ਦੇ ਐਸਟ੍ਰੋਜਨ, ਟੇਸਟੋਸਟੇਰੋਨ, ਇੰਸੁਲਿਨ ਤੇ ਥਾਇਰਾਇਡ ਵਰਗੇ ਮਹੱਤਵਪੂਰਨ ਹਾਰਮੋਨ ਦੇ ਸੰਤੁਲਨ ਨੂੰ ਵਿਗਾੜ ਸਕਦੇ ਹਨ। ਇਸ ਨਾਲ ਹਾਰਮੋਲਨ ਅਸੰਤੁਲਨ, ਬਾਂਝਪਣ ਦੀ ਸਮੱਸਿਆ, ਭਾਰ ਵਧਣਾ, ਲਗਾਤਾਰ ਥਕਾਵਟ, ਨੀਂਦ ਨਾਲ ਜੁੜੀਆਂ ਪ੍ਰੇਸ਼ਾਨੀਆਂ, ਇੰਸੁਲਿਨ ਰੇਜੀਸਟੇਂਸ, ਟਾਈਪ-2 ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀ ਹਨ।
ਅਧਿਐਨ ਵਿਚ ਦੇਖਿਆ ਗਿਆ ਹੈ ਕਿ ਗਰਮ ਪਦਾਰਥਾਂ ਨਾਲ ਸੰਪਰਕ ਵਿਚ ਆਉਣ ‘ਤੇ ਪਲਾਸਟਿਕ ਨਾਲ ਮਾਈਕ੍ਰੋਪਲਾਸਟਿਕ ਕਣ ਨਿਕਲ ਸਕਦੇ ਹਨ। ਕੁਝ ਸੋਧਾਂ ਮੁਤਾਬਕ ਡਿਸਪੋਜ਼ੇਬਲ ਕੱਪ ਵਿਚ ਦਿੱਤੀ ਗਈ ਚਾਹ ਜਾਂ ਕੌਫੀ ਵਿਚ ਹਜ਼ਾਰਾਂ ਮਾਈਕ੍ਰੋਪਲਾਸਟਿਕ ਕਣ ਮੌਜੂਦ ਹੋ ਸਕਦੇ ਹਨ। ਪ੍ਰਯੋਗਸ਼ਾਲਾ ਤੇ ਪਸ਼ੁ ਅਧਿਐਨਾਂ ਵਿਚ ਵੀ ਇਹ ਸੰਕੇਤ ਮਿਲੇ ਹਨ ਕਿ ਅਜਿਹੇ ਰਸਾਇਣ ਆਕਸੀਡੇਟਿਵ ਸਟ੍ਰੈਸ ਵਧਾ ਕੇ ਡੀਐੱਨਏ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜੋ ਕੈਂਸਰ ਵਰਗੀ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਲੰਬੇ ਸਮੇਂ ਤੱਕ ਸਿੰਗਲ ਯੂਜ਼ ਪਲਾਸਟਿਕ ਦੇ ਸੰਪਰਕ ਨਾਲ ਸਰੀਰ ਵਿਚ ਪਲਾਸਟਿਕ ਕਣ ਜਮ੍ਹਾ ਹੋ ਸਕਦੇ ਹਨ।
