ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨਾਮੀ ਗੈਂਗ ਦੇ ਗੈਂਗਸਟਰ ਦੀ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਸੈਕਟਰ 9, ਚੰਡੀਗੜ੍ਹ ਵਿੱਚ ਹੋਏ ਕਤਲ ਨੇ ਬਹੁਤ ਸਾਰੇ ਲੋਕਾਂ ਨੂੰ ਗੁੱਸਾ ਦਿਵਾਇਆ ਹੈ। ਬਹੁਤ ਸਾਰੇ ਦਾਅਵਾ ਕਰ ਰਹੇ ਹਨ ਕਿ ਚਮਨਪ੍ਰੀਤ ਸਿੰਘ ਨੂੰ ਬੇਇਨਸਾਫ਼ੀ ਨਾਲ ਮਾਰਿਆ ਗਿਆ ਸੀ। ਇਹ ਉਹੀ ਲੋਕ ਹਨ ਜੋ ਅਪਰਾਧ ਵਿੱਚ ਉਸਦੇ ਭਾਈਵਾਲ ਹਨ ਅਤੇ ਜ਼ਮੀਨ ‘ਤੇ ਗੈਰ-ਕਾਨੂੰਨੀ ਕਬਜ਼ਾ ਕਰ ਰਹੇ ਹਨ।
ਉਸਨੇ ਅੱਗੇ ਕਿਹਾ ਕਿ ਹੁਣ ਮਨਕੀਰਤ ਔਲਖ ਦੀ ਵਾਰੀ ਹੈ। ਉਹ ਜਿੰਨੇ ਮਰਜ਼ੀ ਗੰਨਮੈਨ ਰੱਖ ਲਵੇ, ਪਰ ਹੁਣ ਉਸ ਦਾ ਨੰਬਰ ਲੱਗਣਾ ਹੈ। ਉਹ ਮੋਹਾਲੀ ਵਿੱਚ ਬੈਠਾ ਰਹਿੰਦਾ ਹੈ ਅਤੇ ਸਟੋਰੀਆਂ ਵਿਦੇਸ਼ਾਂ ਦੀ ਪਾਉਂਦਾ ਹੈ।
ਗੈਂਗਸਟਰ ਨੇ ਜੁਗਨੂੰ ਨੂੰ ਮਨਕੀਰਤ ਨਾਲ ਮਿਲ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸਦਾ ਅਸਲੀ ਨਾਮ ਜੀਵਨਜੋਤ ਸਿੰਘ ਚਾਹਲ ਉਰਫ਼ ਜੁਗਨੂੰ ਹੈ। ਉਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਪਹਿਲਾਂ ਵਿਦਿਆਰਥੀ ਯੂਨੀਅਨ (PUSU) ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕਾ ਹੈ। ਉਹ ਇਸ ਵੇਲੇ ਇੱਕ ਨਿਰਮਾਤਾ ਹੈ।
