
ਪੰਜਾਬ ਸਰਕਾਰ ਵੱਲੋਂ 26 ਜਨਵਰੀ 2026 ਯਾਨੀ ਗਣਤੰਤਰ ਦਿਵਸ ਲਈ ਪਦਮ ਪੁਰਸਕਾਰਾਂ ਦੀ ਸਿਫਾਰਸ਼ ਵਿੱਚ ਸੂਬੇ ਤੋਂ ਕੇਂਦਰ ਨੂੰ 13 ਨਾਂਅ ਭੇਜੇ ਗਏ ਹਨ। ਇਹ ਸਾਰੇ ਲੋਕ ਆਪਣੇ-ਆਪਣੇ ਖੇਤਰ ਵਿੱਚ ਬੇਹਤਰੀਨ ਕੰਮ ਕਰ ਚੁੱਕੇ ਹਨ ਤੇ ਸਮਾਜ ਤੇ ਦੇਸ਼ ਲਈ ਪ੍ਰੇਰਣਾ ਸਰੋਤ ਬਣੇ ਹਨ। ਸਿਫਾਰਸ਼ ਕੀਤੇ ਗਏ ਨਾਵਾਂ ਵਿਚ ਸਮਾਜਿਕ ਸੇਵਾ, ਕਲਾ, ਖੇਤੀਬਾੜੀ, ਖੇਡ, ਪੱਤਰਕਾਰਿਤਾ ਤੇ ਉਦਯੋਗ ਵਰਗੇ ਵੱਖ-ਵੱਖ ਖੇਤਰਾਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਲ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਯੋਗਦਾਨ ਨਾ ਸਿਰਫ ਸੂਬੇ ਲਈ ਸਗੋਂ ਪੂਰੇ ਦੇਸ਼ ਲਈ ਉਦਾਹਰਣ ਵਜੋਂ ਹੈ।

ਪਦਮ ਪੁਰਸਕਾਰ ਲਈ ਭੇਜੇ ਗਏ ਨਾਵਾਂ ਵਿੱਚ ਸਭ ਤੋਂ ਚਰਚਿਤ ਨਾਂ ਪੰਜਾਬੀ ਗਾਇਕ ਬੱਬੂ ਮਾਨ, ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, 114 ਸਾਲ ਮਰਹੂਮ ਮੈਰਾਥਨ ਦੌੜਾਕ ਫੌਜਾ ਸਿੰਘ, ਵੱਡੇ ਕਾਰੋਬਾਰੀ ਜਵਾਹਰ ਲਾਲ ਓਸਵਾਰ, ਸਮਾਜ ਸੇਵਕ ਨਰਿੰਦਰ ਸਿੰਘ, ਕਢਾਈ ਦਾ ਕੰਮ ਕਰਨ ਵਾਲੇ ਅਰੁਣ ਕੁਮਾਰ, ਕਿਸਾਨ ਭਜਨ ਸਿੰਘ ਸ਼ੇਰਗਿੱਲ, ਸਮਾਜ ਸੇਵਕ ਕਾਰ ਸੇਵਕ ਭੂਰੀਵਾਲ ਬਾਬਾ ਕਸ਼ਮੀਰ ਸਿੰਘ, ਭਾਈ ਗੁਰਇਕਬਾਲ ਸਿੰਘ, ਜਤਿੰਦਰ ਪੰਨੂੰ ਡਾ. ਹਰਮਿੰਦਰ ਸਿੰਘ ਸਿੱਧੂ, ਬੀਰੇਂਦਰ ਸਿੰਘ ਮਸਤੀ ਤੇ ਸੰਤ ਬਾਬਾ ਸੁੱਖਾ ਸਿੰਘ ਸ਼ਾਮਲ ਹਨ।

ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਸਿਫਾਰਸ਼ ਕੀਤੇ ਇਨ੍ਹਾਂ ਨਾਵਾਂ ਵਿੱਚ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਨਾਂ ਖਾਸ ਚਰਚਾ ਵਿੱਚ ਹੈ, ਜੋ ਆਪਣੀ ਲੰਬੀ ਉਮਰ ਤੇ ਖੇਡ ਪ੍ਰਤੀ ਸਮਰਪਣ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ। ਦੂਜੇ ਪਾਸੇ ਬੱਬੂ ਮਾਨ ਤੇ ਸੁਖਵਿੰਦਰ ਸਿੰਘ ਵਰਗੇ ਕਲਾਕਾਰਾਂ ਨੇ ਪੰਜਾਬੀ ਸੰਸਕ੍ਰਿਤੀ ਤੇ ਕਲਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ।