ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਰਿਹਾਇਸ਼ ‘ਤੇ ਬਾਰ੍ਹਵੀਂ ਜਮਾਤ ਵਿੱਚ ਮੋਹਰੀ ਰਹੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਖ਼ਾਸ ਮੁਲਾਕਾਤ ਕੀਤੀ।

PSEB ਵੱਲੋਂ ਲਈ ਗਈ 12ਵੀਂ ਦੀ ਪ੍ਰੀਖਿਆ ਵਿੱਚ 100% ਅੰਕ ਹਾਸਲ ਕਰ ਕੇ ਸੂਬੇ ਭਰ ‘ਚੋਂ ਪਹਿਲੇ ਤਿੰਨ ਸਥਾਨਾਂ ‘ਤੇ ਆਈਆਂ ਹੋਣਹਾਰ ਧੀਆਂ ਸੁਪਨੀਤ ਕੌਰ, ਸੁਹਾਨੀ ਚੌਹਾਨ ਅਤੇ ਦੇਵਾਂਸ਼ੀ ਸ਼ਰਮਾ ਦਾ CM ਭਗਵੰਤ ਮਾਨ ਨੇ ਸਨਮਾਨ ਕੀਤਾ।

ਇਸ ਦੇ ਨਾਲ ਹੀ ਹੋਰ ਮਿਹਨਤ ਕਰ ਕੇ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੰਦੇ ਹੋਏ ਭਵਿੱਖ ‘ਚ ਵੱਡੀਆਂ ਕਾਮਯਾਬੀਆਂ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ।

