ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਦੇਰ ਰਾਤ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੰਗਤ ਦੀ ਬੱਸ ਪਲਟਣ ਦੀ ਖਬਰ ਸਾਹਮਣੇ ਆਈ ਹੈ। ਇਸ ਦਰਦਨਾਕ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਬਸ ਵਿੱਚ ਬਾਕੀ ਸ਼ਰਧਾਲੂ ਬੁਰੀ ਤਰ੍ਹਾਂ ਜਖਮੀ ਹੋ ਗਈ, ਜਿਨਾਂ ਨੂੰ ਇਲਾਜ ਲਈ ਫਤਿਹਗੜ ਸਾਹਿਬ, ਬਸੀ ਪਠਾਣਾ ਅਤੇ ਮੋਰਿੰਡਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਆਦਾਤਰ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤੇ ਗਏ ।
ਜਾਣਕਾਰੀ ਅਨੁਸਾਰ ਚੁੰਨੀ-ਮੋਰਿੰਡਾ ਰੋਡ ਤੇ ਬੱਸੀ ਪਠਾਣਾਂ ਦੇ ਪਿੰਡ ਮੈਣਮਾਜਰੀ ਨਜਦੀਕ ਹੀ ਪਿੰਡ ਮੈਣਮਾਜਰੀ ਦੀ ਸੰਗਤ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਦੇਰ ਰਾਤ ਵਾਪਸ ਪਰਤ ਰਹੀ ਸੀ। ਅਚਾਨਕ ਬੱਸ ਵਿਚ ਕੋਈ ਤਕਨੀਕੀ ਖਰਾਬੀ ਹੋਣ ਕਾਰਨ ਬਿਜਲੀ ਦੇ ਖੰਭੇ ਵਿੱਚ ਵੱਜ ਕੇ ਪਲਟ ਗਈ। ਬੱਸ ਪਲਟਨ ਕਾਰਨ ਹੋਏ ਧਮਾਕੇ ਨੂੰ ਸੁਣ ਕੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ ਤੇ ਇਕੱਤਰ ਹੋਏ ਅਤੇ ਬੱਸ ਵਿੱਚ ਬੈਠੇ ਸ਼ਰਧਾਲੂਆਂ ਨੂੰ ਬਾਹਰ ਕੱਢ ਕੇ ਆਪੋ ਆਪਣੇ ਵਾਹਨਾਂ ਤੇ ਐਂਬੂਲੈਂਸਾਂ ਰਾਹੀਂ ਹਸਪਤਾਲਾਂ ਵਿੱਚ ਲਿਜਾਇਆ ਗਿਆ ।
ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ, ਡੀਐਸਪੀ ਬਸੀ ਪਠਾਣਾ, ਡੀਐਸ ਪੀ ਖਮਾਣੋ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਲਾਜ ਅਧੀਨ ਸਰਕਾਰੀ ਹਸਪਤਾਲਾਂ ਵਿੱਚ ਸ਼ਰਧਾਲੂਆਂ ਦਾ ਹਾਲ ਜਾਣ ਕੇ ਗੰਭੀਰ ਰੂਪ ਵਿੱਚ ਜਖਮੀ ਸ਼ਰਧਾਲੂਆ ਨੂੰ ਚੰਡੀਗੜ੍ਹ ਦੇ ਪੀਜੀਆਈ ਲਈ ਰੈਫਰ ਕਰਵਾਇਆ ਗਿਆ।
ਐਸ ਐਸ ਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਕਿਹਾ ਕਿ ਪਿੰਡ ਮੈਂਣ ਮਾਜ਼ਰੀ ਤੋਂ ਵਿਸਾਖੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਸੰਗਤ ਗੁਰਦੁਆਰੇ ਦੀ ਬੱਸ ਰਾਹੀਂ ਗਈ ਸੀ ਅਤੇ ਵਾਪਸ ਆਉਣ ਸਮੇਂ ਇਹ ਹਾਦਸਾ ਵਾਪਰਿਆ ਤੇ ਬਸ ਵਿੱਚ 40 ਦੇ ਕਰੀਬ ਸ਼ਰਧਾਲੂ ਸਵਾਰ ਸਨ। 15 ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਅਤੇ 9 ਦੇ ਕਰੀਬ ਮਰੀਜ਼ਾਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਬਾਕੀ ਮਰੀਜ਼ਾਂ ਨੂੰ ਬਸੀ ਪਠਾਣਾ ਤੇ ਕਈਆਂ ਮਰੀਜਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਹਾਦਸੇ ਵਿੱਚ ਜਖਮੀ ਹੋਏ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਜਾ ਰਹੀ।
