ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਦਮਪੁਰ ਦੁੇ ਨਾਲ ਲੱਗਦੇ ਪਿੰਡ ਉਦੇਸੀਆਂ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਨਗੇ। ਭਲਕੇ 15 ਅਪ੍ਰੈਲ ਤੋਂ 9 ਹਲਕਿਆਂ ਵਿਚ ਪਾਇਲਟ ਆਧਾਰ ‘ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ।
ਪਾਇਲਟ ਆਧਾਰ ‘ਤੇ ਰਜਿਸਟ੍ਰੇਸ਼ਨ ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਡਿੱਡਭਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤੇ ਪਟਿਆਲਾ ਦਿਹਾਤੀ ਵਿਚ ਸ਼ੁਰੂ ਹੋਵੇਗੀ। ਬਾਕੀ 108 ਹਲਕਿਆਂ ਵਿਚ ਰਜਿਸਟ੍ਰੇਸ਼ਨ 15 ਮਈ ਨੂੰ ਸ਼ੁਰੂ ਹੋਵੇਗੀ। 1,000 ਜਾਂ 1,500 ਰੁਪਏ ਦਾ ਮਾਸਿਕ ਮਾਣਭੱਤਾ ਜੁਲਾਈ ਵਿਚ ਸ਼ੁਰੂ ਹੋਵੇਗਾ।
