ਸਟੇਟ ਬੈਂਕ ਆਫ ਇੰਡੀਆ (SBI) ਵੱਲੋਂ ਸਪੈਸ਼ਲਿਸਟ ਕੈਡਰ ਅਫਸਰ (SCO) ਦੇ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੈਂਕਿੰਗ ਸੈਕਟਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਲਈ ਇਹ ਸੁਨਹਿਰਾ ਮੌਕਾ ਮੰਨਿਆ ਜਾ ਰਿਹਾ ਹੈ। ਉਮੀਦਵਾਰ SBI ਦੀ ਅਧਿਕਾਰਕ ਵੈੱਬਸਾਈਟ ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
100 ਤੋਂ ਵੱਧ ਅਹੁਦੇ ਭਰੇ ਜਾਣਗੇ
ਇਸ ਭਰਤੀ ਮੁਹਿੰਮ ਤਹਿਤ ਸਪੈਸ਼ਲਿਸਟ ਕੈਡਰ ਅਫਸਰ ਦੇ 100 ਤੋਂ ਵੱਧ ਅਹੁਦੇ ਭਰੇ ਜਾਣਗੇ।
ਅਪਲਾਈ ਕਰਨ ਦੀ ਆਖਰੀ ਤਾਰੀਖ
ਇੱਛੁਕ ਉਮੀਦਵਾਰ 2 ਜੂਨ 2026 ਤੱਕ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ।
ਯੋਗਤਾ ਅਤੇ ਤਜਰਬਾ
ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਲਾਜ਼ਮੀ ਹੈ। ਕੁਝ ਅਹੁਦਿਆਂ ਲਈ IIBF ਵੱਲੋਂ ਜਾਰੀ ਫਾਰੇਕਸ ਆਪਰੇਸ਼ਨ ਸਰਟੀਫਿਕੇਟ ਅਤੇ ਘੱਟੋ-ਘੱਟ 2 ਸਾਲ ਦਾ ਤਜਰਬਾ ਵੀ ਮੰਗਿਆ ਗਿਆ ਹੈ।
ਮਿਲੇਗੀ ਵਧੀਆ ਤਨਖਾਹ
ਚੁਣੇ ਗਏ ਉਮੀਦਵਾਰਾਂ ਨੂੰ 64 ਹਜ਼ਾਰ ਤੋਂ 93 ਹਜ਼ਾਰ ਰੁਪਏ ਤੱਕ ਮਹੀਨਾਵਾਰ ਤਨਖਾਹ ਦਿੱਤੀ ਜਾ ਸਕਦੀ ਹੈ।
ਉਮਰ ਸੀਮਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 23 ਤੋਂ 32 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੇਂ ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਛੂਟ ਦਿੱਤੀ ਜਾਵੇਗੀ।
ਇੰਝ ਕਰੋ ਅਪਲਾਈ
ਉਮੀਦਵਾਰ SBI Careers ਪੋਰਟਲ ’ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਲੋੜੀਂਦੇ ਡੌਕਯੂਮੈਂਟ ਅਪਲੋਡ ਕਰਕੇ ਆਨਲਾਈਨ ਫਾਰਮ ਭਰ ਸਕਦੇ ਹਨ।
