ਗਲੋਬਲ ਵਾਰਮਿੰਗ ਕਾਰਨ ਕਸ਼ਮੀਰ ’ਚ ਸਰਦੀਆਂ ਦੀ ਸ਼ੁਰੂਆਤ ’ਚ ਪਹਿਲਾਂ ਵਰਗੀ ਬਰਫ਼ਬਾਰੀ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਬਰਫ਼ਬਾਰੀ ਦੀ ਉਮੀਦ ’ਚ ਘਾਟੀ ਪੁੱਜਣ ਵਾਲੇ ਸੈਲਾਨੀਆਂ ਨੂੰ ਨਿਰਾਸ਼ ਹੋਣਾ ਪੈਂਦਾ ਹੈ। ਗੁਲਮਰਗ ਤੇ ਸੋਨਮਰਗ ਵਰਗੇ ਸੈਲਾਨੀ ਸਥਾਨਾਂ ’ਤੇ ਹੁਣ ਬਨਾਉਟੀ ਬਰਫ਼ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ, ਜੋ ਕਸ਼ਮੀਰ ਦੇ ਵਿੰਟਰ ਟੂਰਿਜ਼ਮ ਲਈ ਇਕ ਗੇਮ-ਚੇਂਜਰ ਸਾਬਿਤ ਹੋ ਸਕਦੀ ਹੈ। ਗੁਲਮਰਗ ਦੇ ਕੋਂਗਡੋਰੀ ’ਚ ਬਨਾਉਟੀ ਬਰਫ਼ ਬਣਾਉਣ ਦੀ ਪ੍ਰੋਜੈਕਟ ਰਿਪੋਰਟ ਤਿਆਰ ਹੋ ਰਹੀ ਹੈ ਤਾਂਕਿ ਸਕੀਇੰਗ ਤੇ ਸਕੇਟਿੰਗ ਦਾ ਰੋਮਾਂਚ ਕਦੀ ਫਿੱਕਾ ਨਾ ਪਵੇ
ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਸਈਅਦ ਕਮਰ ਸੱਜਾਦ ਨੇ ਕਿਹਾ ਕਿ ਵਿਭਾਗ ਬਨਾਉਟੀ ਬਰਫ਼ ਬਣਾਉਣ ਤੇ ਸਕੇਟਿੰਗ ਰਿੰਕ ਵਰਗੀਆਂ ਹੋਰ ਸਹੂਲਤਾਂ ’ਤੇ ਕੰਮ ਕਰ ਰਿਹਾ ਹੈ। ਇਸਦਾ ਮੰਤਵ ਗਲੋਬਲ ਵਾਰਮਿੰਗ ਦੇ ਅਸਰ ਦੇ ਬਾਵਜੂਦ ਸਕੀਇੰਗ ਸੀਜ਼ਨ ਨੂੰ ਬਣਾਈ ਰੱਖਣਾ ਹੈ। ਨਵੰਬਰ, ਦਸੰਬਰ ਤੇ ਜਨਵਰੀ ’ਚ ਸੈਲਾਨੀਆਂ ਨੂੰ ਆਕਰਸ਼ਿਤ ਕਰਨ ’ਚ ਬਰਫ਼ਬਾਰੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਮੌਸਮ ਅਨੁਕੂਲ ਰਹਿੰਦਾ ਹੈ ਤੇ ਸੜਕਾਂ ਖੁੱਲ੍ਹੀਆਂ ਰਹਿੰਦੀਆਂ ਹਨ ਤਾਂ ਆਉਣ ਵਾਲੇ ਸਮੇਂ ’ਚ ਘਾਟੀ ’ਚ ਰਿਕਾਰਡ ਸੈਲਾਨੀ ਆ ਸਕਦੇ ਹਨ। ਸਾਡੀ ਕੋਸ਼ਿਸ਼ ਹੋਵੇਗੀ ਕਿ ਉਹ ਇਥੇ ਆ ਕੇ ਨਿਰਾਸ਼ ਨਾ ਹੋਣ ਤੇ ਬਰਫ਼ ’ਚ ਖੇਡਣ ਦਾ ਉਨ੍ਹਾਂ ਦਾ ਸ਼ੌਕ ਪੂਰਾ ਕਰ ਸਕੀਏ। ਸੈਰ-ਸਪਾਟਾ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਹਰ ਸਾਲ ਨਵੇਂ ਸਾਲ ਦੇ ਆਸਪਾਸ ਗੁਲਮਰਗ ’ਚ ਸੱਤ ਦਿਨਾਂ ਦਾ ਕਾਰਨੀਵਲ ਕਰਦਾ ਹੈ ਪਰ ਇਸ ਵਾਰ ਹੋਰਨਾਂ ਥਾਵਾਂ ’ਤੇ ਕਾਰਨੀਵਲ ਕਰਨ ਦੀ ਯੋਜਨਾ ਹੈ। ਵਿਭਾਗ ਪਿਛਲੇ ਸਾਲ ਸ਼ੁਰੂ ਕੀਤੇ ਗਏ ਏਕੀਕ੍ਰਿਤ ਸਕੀਇੰਗ ਟ੍ਰੇਨਿੰਗ ਪ੍ਰੋਗਰਾਮ ਨੂੰ ਵੀ ਜਾਰੀ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਹ ਪ੍ਰੋਗਰਾਮ ਗੁਲਮਰਗ, ਸੋਨਮਰਗ ਤੇ ਪਹਿਲਗਾਮ ਨਾਲ ਦੂਧਪਥਰੀ ’ਚ ਵੀ ਕਰਨ ਦੀ ਯੋਜਨਾ ਹੈ।
के
Blogs
Health
Inextlive
Radio City
Other links
About Us
Advertise Withus
Book Print Ad
Contact us
Sitemap.html
Privacy Policy
Terms Conditions
Follow us on
This website follows the DNPA’s code of conduct
For any feedback or complaint, email to: compliant_gro@jagrannewmedia.com
Copyright © 2026 Jagran Prakashan Limited.
This website uses cookie or similar technologies, to enhance your browsing experience and provide personalised recommendations. By continuing to use our websit
