ਇਲੈਕਟ੍ਰਿਕ ਵਾਹਨ (EV) ਮਾਰਕੀਟ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ JSW MG Motor ਨੇ ਆਪਣੀ ਨਵੀਂ MG Tomahawk SUV ਭਾਰਤੀ ਬਾਜ਼ਾਰ ਵਿੱਚ ਲਾਂਚ ਕਰ ਦਿੱਤੀ ਹੈ। ਆਕਰਸ਼ਕ ਲੁੱਕ ਅਤੇ ਆਧੁਨਿਕ ਫੀਚਰਜ਼ ਨਾਲ ਲੈਸ ਇਸ ਪ੍ਰੀਮੀਅਮ SUV ਨੂੰ ਇਲੈਕਟ੍ਰਿਕ (EV) ਅਤੇ ਪਲੱਗ-ਇਨ ਹਾਈਬ੍ਰਿਡ (PHEV) ਦੋਵੇਂ ਪਾਵਰਟ੍ਰੇਨ ਆਪਸ਼ਨਾਂ ਵਿੱਚ ਪੇਸ਼ ਕੀਤਾ ਗਿਆ ਹੈ।
ਕੰਪਨੀ ਨੇ ਗਾਹਕਾਂ ਲਈ ਆਮ ਤੌਰ ’ਤੇ ਗੱਡੀ ਖਰੀਦਣ ਦੇ ਨਾਲ ‘Battery-as-a-Service’ (BaaS) ਰੈਂਟਲ ਪ੍ਰੋਗਰਾਮ ਦਾ ਵਿਕਲਪ ਵੀ ਦਿੱਤਾ ਹੈ।
Tomahawk EV ਦੀ ਕੀਮਤ
BaaS ਸਕੀਮ ਦੇ ਤਹਿਤ Tomahawk EV ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਰੱਖੀ ਗਈ ਹੈ। ਜਦਕਿ ਬੈਟਰੀ ਰੈਂਟਲ ਤੋਂ ਬਿਨਾਂ ਸਿੱਧੀ ਖਰੀਦ ਕਰਨ ’ਤੇ ਇਸ ਦੀ ਸ਼ੁਰੂਆਤੀ ਕੀਮਤ 19.50 ਲੱਖ ਰੁਪਏ ਹੈ।
Tomahawk PHEV ਦੀ ਕੀਮਤ
ਪਲੱਗ-ਇਨ ਹਾਈਬ੍ਰਿਡ (PHEV) ਮਾਡਲ ਦੀ ਸ਼ੁਰੂਆਤੀ ਕੀਮਤ BaaS ਪਲਾਨ ਨਾਲ 21.80 ਲੱਖ ਰੁਪਏ ਹੈ। ਬਿਨਾਂ ਬੈਟਰੀ ਰੈਂਟਲ ਦੇ ਇਸ ਦੀ ਕੀਮਤ 25.70 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਕੰਪਨੀ ਮੁਤਾਬਕ ਇਹ ਸ਼ੁਰੂਆਤੀ ਕੀਮਤਾਂ ਸੀਮਤ ਯੂਨਿਟਸ ਲਈ ਹੀ ਲਾਗੂ ਹੋਣਗੀਆਂ। ਇਸ ਲਈ ਜਿਹੜੇ ਗਾਹਕ ਇਸ SUV ਨੂੰ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਹ ਜਲਦ ਬੁਕਿੰਗ ਕਰਵਾ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ।
ਤਿੰਨ ਵੈਰੀਐਂਟਸ ਵਿੱਚ ਹੋਵੇਗੀ ਉਪਲਬਧ
ਗਾਹਕ ਨਵੀਂ MG Tomahawk SUV ਨੂੰ Excite, Exclusive ਅਤੇ Essence ਤਿੰਨ ਵੈਰੀਐਂਟਸ ਵਿੱਚ ਬੁੱਕ ਕਰ ਸਕਣਗੇ। ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।
EV ਮਾਡਲ ਦੀ ਟੈਸਟ ਡਰਾਈਵ ਅਤੇ ਡਿਲੀਵਰੀ ਇਸੇ ਸਾਲ ਸਤੰਬਰ ਤੋਂ ਸ਼ੁਰੂ ਹੋਵੇਗੀ। ਉੱਥੇ ਹੀ PHEV ਮਾਡਲ ਖਰੀਦਣ ਵਾਲੇ ਗਾਹਕਾਂ ਨੂੰ ਟੈਸਟ ਡਰਾਈਵ ਅਤੇ ਡਿਲੀਵਰੀ ਲਈ ਨਵੰਬਰ ਤੱਕ ਇੰਤਜ਼ਾਰ ਕਰਨਾ ਪਵੇਗਾ।
