ਨੇਪਾਲ ਵਿਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਅਚਾਨਕ ਆਏ ਹੜ੍ਹ ਵਿਚ ਹੁਣ ਤੱਕ 160 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਸੈਂਕੜੇ ਲੋਕ ਲਾਪਤਾ ਹਨ। ਨੇਪਾਲ ਫੌਜ ਵੱਲੋਂ ਰਾਹਤ ਕੰਮ ਜੰਗੀ ਪੱਧਰ ‘ਤੇ ਜਾਰੀ ਹਨ। ਜਿਥੇ 15 ਹੈਲੀਕਾਪਟਰਾਂ ਦੀ ਮਦਦ ਨਾਲ 250 ਤੋਂ ਵਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਮੁਸ਼ਕਲ ਘੜੀ ਵਿਚ ਅਭਿਨੇਤਾ ਸੋਨੂੰ ਸੂਦ ਨੇ ਨੇਪਾਲ ਦੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।
ਨੇਪਾਲ ਵਿਚ ਮਚੀ ਇਸ ਤਬਾਹੀ ਦੇ ਵਿਚ ਅਭਿਨੇਤਾ ਸੋਨੂੰ ਸੂਦ ਇਕ ਵਾਰ ਫਿਰ ਮਸੀਹਾ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ‘ਤੇ ਪੋਸਟ ਸ਼ੇਅਰ ਕਰਦੇ ਹੋਏ ਪੀੜਤਾਂ ਦਾ ਹੌਸਲਾ ਵਧਾਇਆ ਹੈ। ਸੋਨੂ ਸੂਦ ਨੇ ਲਿਖਿਆ-ਨੇਪਾਲ ਤੁਸੀਂ ਇਸ ਮੁਸ਼ਕਲ ਸਮੇਂ ਵਿਚ ਬਿਲਕੁਲ ਇਕੱਲੇ ਨਹੀਂ ਹੋ। ਅਸੀਂ ਤੁਹਾਡੇ ਲਈ ਭੋਜਨ, ਰਹਿਣ ਦੀ ਜਗ੍ਹਾ ਤੇ ਮੁੜ ਸਭ ਕੁਝ ਬਣਾਉਣ ‘ਚ ਮਦਦ ਕਰਨ ਦਾ ਹੌਸਲਾ ਲੈ ਕੇ ਆ ਰਹੇ ਹਾਂ”।
ਹੜ੍ਹ ਤੇ ਹਾਲਾਤ ਬੇਹੱਦ ਗੰਭੀਰ ਬਣੇ ਹੋਏ ਹਨ ਤੇ ਲਾਪਤਾ ਲੋਕਾਂ ਦਾ ਅੰਕੜਾ 463 ਤੱਕ ਜਾ ਪਹੁੰਚਿਆ ਹੈ। ਇਸ ਆਪਦਾ ਵਿਚ ਲਾਪਤਾ ਹੋਣ ਵਾਲਿਆਂ ਵਿਚ 133 ਭਾਰਤੀ, 52 ਵਿਦੇਸ਼ੀ ਤੇ 13 ਨੇਪਾਲੀ ਨਾਗਰਿਕ ਹਨ। ਇਸ ਤੋਂ ਇਲਾਵਾ ਕੈਲਾਸ਼ ਯਾਤਰਾ ‘ਤੇ ਨਿਕਲੇ 31 ਤੀਰਥ ਯਾਤਰੀਆਂ ਦਾ ਵੀ ਕੋਈ ਸੁਰਾਗ ਨਹੀਂ ਲੱਗ ਰਿਹਾ ਜਿਨ੍ਹਾਂ ਵਿਚ 26 ਵਿਦੇਸ਼ੀ ਨਾਗਰਿਕ ਹਨ। ਫਿਲਹਾਲ ਇਨ੍ਹਾਂ ਯਾਤਰੀਆਂ ਦੀ ਨਾਗਰਿਕਤਾ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
