₹200 ਦੀ ਮਾਸਿਕ ਲਾਟਰੀ ਟਿਕਟ ਨੇ ਦੀਵਾਲੀ ਦੇ ਤਿਉਹਾਰ ਮੌਕੇ ਇੱਕ ਪੇਂਡੂ ਪਰਿਵਾਰ ਨੂੰ ਡੇਢ ਕਰੋੜ ਰੁਪਏ ਦਾ ਮਾਲਕ ਬਣਾ ਦਿੱਤਾ ਹੈ। ਲਾਟਰੀ ਨਿਕਲਣ ਤੋਂ ਬਾਅਦ ਲਾਟਰੀ ਸੰਚਾਲਕ ਅਤੇ ਪਰਿਵਾਰ ਦੋਵਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਸ਼ਹਿਰ ਦੇ ਭੀਖੀ ਰੋਡ ਸਥਿਤ ਧੰਨਾ ਲਾਟਰੀ ਸਟਾਲ ਦੇ ਮਾਲਕ ਧੰਨਾ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੁਢਲਾਡਾ ਦੇ ਪਿੰਡ ਸੈਦੇਵਾਲਾ ਦੇ ਇੱਕ ਵਿਅਕਤੀ ਨੇ ਸਟਾਲ ‘ਤੇ ਪਹੁੰਚ ਕੇ ਹਰਮਨ ਕੌਰ ਨਾਂ ਦੀ ਮਹਿਲਾ ਦੇ ਨਾਂ ‘ਤੇ ਲਾਟਰੀ ਦੀ ਟਿਕਟ ਖਰੀਦੀ ਸੀ। ਇਸ ਟਿਕਟ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਹੈ।
ਧੰਨਾ ਸਿੰਘ ਨੇ ਦੱਸਿਆ ਕਿ ਲਾਟਰੀ ਜਿੱਤਣ ਵਾਲੇ ਪੇਂਡੂ ਪਰਿਵਾਰ ਦੇ ਘਰ ਸ਼ਨੀਵਾਰ ਨੂੰ ਇੱਕ ਧੀ ਨੇ ਜਨਮ ਲਿਆ ਸੀ। ਬੱਚੀ ਦੀ ਸਿਹਤ ਠੀਕ ਨਾ ਹੋਣ ਕਾਰਨ ਪਰਿਵਾਰਕ ਮੈਂਬਰ ਉਸ ਦਾ ਮੈਡੀਕਲ ਚੈੱਕਅੱਪ ਕਰਵਾਉਣ ਗਏ ਹੋਏ ਹਨ। ਉਨ੍ਹਾਂ ਦੇ ਵਾਪਸ ਆਉਣ ‘ਤੇ ਉਨ੍ਹਾਂ ਨੂੰ ਲਾਟਰੀ ਸਟਾਲ ‘ਤੇ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖੁਸ਼ੀ ਵਿੱਚ ਲਾਟਰੀ ਸੰਚਾਲਕ ਧੰਨਾ ਸਿੰਘ ਵੱਲੋਂ ਲੱਡੂ ਵੰਡੇ ਗਏ ਅਤੇ ਢੋਲ ਵਜਾ ਕੇ ਖੁਸ਼ੀ ਮਨਾਈ ਗਈ।
