ਗੋਲਡਨ ਗੇਟ ਨੇੜੇ ਝੋਨੇ ਦੀਆਂ ਬੋਰੀਆਂ ਲੈ ਕੇ ਜਾ ਰਿਹਾ ਓਵਰਲੋਡ ਟਰਾਲਾ ਪਲਟਗਿਆ। ਟਰਾਲਾ ਅੰਮ੍ਰਿਤਸਰ ਤੋਂ ਮੋਗਾ ਜਾ ਰਿਹਾ ਸੀ। ਘਟਨਾ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੇ ਕਾਰਨਾਂ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਚਾਟੀਵਿੰਡ ਫਲਾਈਓਵਰ ‘ਤੇ ਵੀ ਝੋਨੇ ਦੀਆਂ ਬੋਰੀਆਂ ਲੈ ਕੇ ਜਾ ਰਹੀ ਇੱਕ ਓਵਰਲੋਡ ਟਰਾਲੀ ਪਲਟ ਗਈ ਸੀ। ਉਸ ਹਾਦਸੇ ਵਿੱਚ ਥਾਣੇ ਦੇ ਬਾਹਰ ਖੜੀ ਇੱਕ ਕਾਰ ਸਮੇਤ ਕਈ ਵਾਹਨ ਨੁਕਸਾਨੇ ਗਏ ਸਨ।
