ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਸ਼ਨਿੱਚਰਵਾਰ ਨੂੰ ਰਿਆਧ ਅਤੇ ਦਮਾਮ ਲਈ ਆਪਣੀਆਂ-ਆਪਣੀਆਂ ਉਡਾਣਾਂ 7 ਨਵੰਬਰ ਤੱਕ ਰੱਦ ਰੱਖਣ ਦਾ ਐਲਾਨ ਕੀਤਾ ਹੈ, ਜਦਕਿ ਜੇਦਾਹ ਲਈ ਸੇਵਾਵਾਂ 31 ਅਕਤੂਬਰ ਤੱਕ ਮੁਅੱਤਲ ਰਹਿਣਗੀਆਂ।
ਵਧਦੇ ਭੂ-ਰਾਜਨੀਤਿਕ ਤਣਾਅ ਅਤੇ ਖਾੜੀ ਦੇਸ਼ਾਂ ਦੇ ਹਵਾਈ ਅੱਡਿਆਂ ’ਤੇ ਹੋਏ ਹਮਲਿਆਂ ਦਰਮਿਆਨ ਇੰਡੀਗੋ ਅਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਦੇ ਸ਼ਹਿਰਾਂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਏਅਰ ਇੰਡੀਆ ਨੇ ‘ਐਕਸ’ (ਟਵਿੱਟਰ) ’ਤੇ ਇੱਕ ਪੋਸਟ ਵਿੱਚ ਕਿਹਾ, “ਖੇਤਰ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਿਆਧ ਅਤੇ ਦਮਾਮ ਤੋਂ ਆਉਣ-ਜਾਣ ਵਾਲੀਆਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਉਡਾਣਾਂ 7 ਨਵੰਬਰ 2026 ਤੱਕ ਮੁਅੱਤਲ ਰਹਿਣਗੀਆਂ, ਜਦਕਿ ਜੇਦਾਹ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 31 ਅਕਤੂਬਰ 2026 ਤੱਕ ਮੁਅੱਤਲ ਰਹਿਣਗੀਆਂ।”
